МобРинг » Satinder Sartaaj - Rutba (From "Kali Jotta")

Satinder Sartaaj - Rutba (From "Kali Jotta")

  • Слушали: 1
  • Размер: 1.34 Mb
  • Битрейт: 320 kb/s
  • Длительность: 35 сек.
  • Дата релиза: 2023
Слушать
Скачать
Лучший рингтон «Satinder Sartaaj - Rutba (From "Kali Jotta")» из категории --- на звонок Вашего телефона слушать онлайн и скачать бесплатно в MP3 на Android или IPhone
Текст песни
ਆਹ!

ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ

ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ 'ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ

ਹਾਲੇ ਵੀ ਕੁੱਝ ਸੋਚ ਲੈ ਵੇ ਮਹਿਰਮਾਂ
ਜੇ ਮੰਨ ਸਮਝਾ ਲਵੇਂ ਕਿੱਧਰੇ
ਹਾਲੇ ਵੀ ਕੁੱਝ ਸੋਚ ਲੈ ਵੇ ਮਹਿਰਮਾਂ
ਕੇ ਮੰਨ ਸਮਝਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ
ਜੀਹਦੀ ਪੱਤੀ-ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ

ਕਿ ਮਹਿਕਾਂ ਹੁਣ ਆਉਣੀਆਂ ਨੇ ਮਾਲੀਆ
ਜੜ੍ਹਾਂ ਨੂੰ ਪਾਣੀ ਪਾ ਲਵੇਂ ਕਿੱਧਰੇ
ਹਾਂ ਮਹਿਕਾਂ ਮੁੜ ਆਉਣੀਆਂ ਨੇ ਮਾਲੀਆ
ਜੜ੍ਹਾਂ ਨੂੰ ਪਾਣੀ ਪਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਆਹ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਜ਼ਿੰਦਗ਼ੀ ਦਾ ਮਾਇਨਾ ਸਕਾਰ ਹੋਏਗਾ
ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ
ਹਾਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ
ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ

ਕਰੇਂ ਜੇ ਮੇਹਰਬਾਨੀਆਂ, ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿੱਧਰੇ
ਕਰੇਂ ਜੇ ਮੇਹਰਬਾਨੀਆਂ, ਵੇ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਰਾਂਝਣਾਂ ਵੇ ਚਾਂਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਇਹ ਸ਼ਰਾਰਤਾਂ ਕਰਾ ਕੇ ਲੰਘਦੇ
ਕੋਸ਼ਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਹੀਓਂ ਤੈਥੋਂ ਐਨਾ ਕੂ ਇਸ਼ਾਰਾ ਮੰਗਦੇ

ਹਾਂ ਨੀਵੀਂ ਪਾ ਕੇ ਹੱਸ ਦੈਂ ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਹਾਂ ਨੀਵੀਂ ਪਾ ਕੇ ਹੱਸ ਦੈਂ ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਖ਼ਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ 'ਚ ਜਤਾਉਣਾ ਹੱਕ ਵੇ
ਰੋਭ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾ ਕੇ ਵੇਖੇਂ ਜਦੋਂ ਇੱਕ ਟੱਕ ਵੇ

ਇਹ ਸੁਫ਼ਨੇ ਨੂੰ ਸੁਫ਼ਨੇ 'ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿੱਧਰੇ
ਇਹ ਸੁਫ਼ਨੇ ਨੂੰ ਸੁਫ਼ਨੇ 'ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਕਾਸ਼ਨੀ ਖੁਮਾਰੀਆਂ ਦੀ ਲੋਰ ਵੇਖ ਲੈ
ਅਜ਼ਲਾਂ ਤੋਂ ਆਸ਼ਿਕੀ ਦੀ ਤੋਰ ਵੇਖ ਲੈ
ਅੰਬਰਾਂ ਤੇ ਕੀਤਾ ਏ ਬਸੇਰਾ ਚੰਨ ਵੇ
ਦਿਲਾਂ ਦੀ ਜ਼ਮੀਨ 'ਤੇ ਚਕੋਰ ਵੇਖ ਲੈ

ਆਹ ਗੀਤ "ਸਰਤਾਜ" ਦਾ ਇਹ ਹਾਣ ਦਾ
ਜੇ ਰੂਹਾਂ 'ਚ ਵਸਾ ਲਵੇਂ ਕਿੱਧਰੇ
ਆਹ ਗੀਤ "ਸਰਤਾਜ" ਦਾ ਇਹ ਹਾਣ ਦਾ
ਜੇ ਰੂਹਾਂ 'ਚ ਵਸਾ ਲਵੇਂ ਕਿੱਧਰੇ

ਕਿਤੇ(ਦੇਰੇ ਨਾ... ਹਾਂ) ਨਹੀਂ ਸ਼ਾਨੋ-ਸ਼ੌਕਤਾਂ ਜਾਂਦੀਆਂ
ਮੋਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁੱਤਬਾ ਘੱਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

(ਹਾਂ...)
Похожие песни